Red Hat Network 4.0.1 ਜਾਰੀ ਸੂਚਨਾ


ਆਮ

  • CSV ਆਉਟਪੁੱਟ ਨੂੰ ਠੀਕ ਕੀਤਾ ਗਿਆ ਤਾਂ ਕਿ ਸਤਰ "\n" ਨਾਲ ਖਤਮ ਹੋਵੇ।

  • /etc/init.d/osad ਫਾਇਲ ਨੂੰ osad.spec ਵਿੱਚੋਂ osa-dispatcher ਦੇ ਫਾਇਲ ਭਾਗ ਵਿੱਚੋਂ ਹਟਾ ਦਿੱਤਾ ਗਿਆ ਹੈ, ਜੋ ਕਿ ਬੇਲੋੜੀਦਾ ਸੀ।

  • ਉਪਭੋਗੀ ਨਾਂ ਨਾ-ASCII ਅੱਖਰ ਨਹੀਂ ਰੱਖ ਸਕਦੇ ਹਨ। ਏਦਾਂ ਦੇ ਅੱਖਰਾਂ ਨਾਲ ਉਪਭੋਗੀ ਨਾਂ ਬਣਾਉਣ ਦੀ ਕੋਸ਼ਿਸ਼ ਦੌਰਾਨ ਇੱਕ ਚੇਤਾਵਨੀ ਸੁਨੇਹਾ ਵੇਖਾਇਆ ਜਾਵੇਗਾ ਅਤੇ ਖਾਤਾ ਬਣਾਉਣਾ ਅਸਫ਼ਲ ਹੋ ਜਾਵੇਗਾ।

  • ਸਿਰਫ਼ ਵਰਣਮਾਲਾ,ਗਿਣਤੀ ਅੱਖਰ ਅਤੇ "." ਹੀ ਸਿਸਟਮ ਪਰੋਫਾਇਲ ਵਿੱਚ ਆ ਸਕਦੇ ਹਨ। UTF-8 ਅੱਖਰ ਦੇਣ ਨਾਲ ਇੱਕ ਗਲਤੀ ਸੁਨੇਹਾ ਆਵੇਗਾ।

  • ਇੱਰਟਾ ਸ਼ਬਦ ਠੀਕ ਤਰਾਂ ਵੇਖਾਏ ਜਾਣਗੇ।

  • ਇੱਕ ਕਸਟਮ ਚੈਨਲ ਲਈ ਬਣਾਏ ਗਏ ਇੱਕ ਇੱਰਟਮ ਵਿੱਚ ਇੱਕ ਪੈਕੇਜ ਨੂੰ ਇੱਕ ਵੈੱਬ ਇੰਟਰਫੇਸ ਰਾਹੀਂ ਜੋੜਨਾ ਹੁਣ ਸੰਭਵ ਹੈ।

  • up2date ਰਾਹੀਂ ਇੱਕ ਪਰਾਕਸੀ ਇੰਸਟਾਲ ਕਰਨ ਦੌਰਾਨ ਹੁਣ ਨਿਰਭਰਤਾ ਗਲਤੀ ਨਹੀਂ ਆਵੇਗੀ "warning: group apache does not exist - using root."

Web (ਵੈੱਬ) ਇੰਟਰਫੇਸ ਸੁਧਾਰ

ਸਮੱਸਿਆ ਹੱਲ਼

  • ਇੱਕ ਸੰਰਚਨਾ ਫਾਇਲ ਨੂੰ ਅੱਪਲੋਡ ਕਰਨ ਦੀ ਕੋਸ਼ਿਸ਼, ਜੋ ਕਿ ਜਾਂ ਤਾਂ ਖਾਲੀ ਹੋਵੇ ਜਾਂ 128 ਕਿਬਾ ਤੋਂ ਵੱਡੀ ਹੋਵੇਗੀ, ਹੁਣ ਇੱਕ 500 ਗਲਤੀ ਦੀ ਬਜਾਏ ਹੁਣ ਇੱਕ ਵੇਰਵੇ ਵਾਲੀ ਗਲਤੀ ਵੇਖਾਏਗੀ।

  • ਜਦੋਂ ਇੱਕ ਇੱਰਟੱਮ ਦਾ ਵੇਰਵਾ ਵੇਖਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਦੋਂ ਕਿ ਤੁਹਾਡੇ ਸੰਗਠਨ ਨੂੰ ਉਸ ਲਈ ਪਹੁੰਚ ਨਾ ਹੋਵੇ ਤਾਂ, ਇੱਕ 500 ਗਲਤੀ ਦੀ ਬਜਾਏ ਗਲਤੀ "errata not found" ਵੇਖਾਈ ਜਾਵੇਗੀ।

ਦਸਤਾਵੇਜ਼

  • RHN Satellite Server 4.0 Installation Guide (ਇੰਸਟਾਲੇਸ਼ਨ ਗਾਈਡ) ਦੇ ਭਾਗ 3.2 ਵਿੱਚ ਚਿੱਤਰ ਹੁਣ ਸੈਟੇਲਾਇਟਾਂ ਵਿੱਚ ਤੀਰ ਨਹੀਂ ਵੇਖਾਏਗਾ। ਸੈਟੇਲਾਇਟ ਹੁਣ ਇੱਕ ਦੂਜੇ ਨਾਲ ਸਮਕਾਲੀ ਨਹੀਂ ਕੀਤੇ ਜਾਦੇ ਹਨ।

  • Unix Guide Red Hat Network 4.0 ਦੇ ਨਾਲ ਪੁਰਾਣੀ ਹੋ ਗਈ ਹੈ। ਪਹਿਲਾਂ ਪੁਰਾਣੀ ਗਾਈਡ ਵਿੱਚ ਉਪਲੱਬਧ ਭਾਗਾਂ ਨੂੰ ਅੱਪਡੇਟ ਕਰਕੇ Red Hat Network 4.0 Reference Guide (ਹਵਾਲਾ ਗਾਈਡ) ਦੇ ਕਾਂਡ 8 ਵਿੱਚ ਭੇਜ ਦਿੱਤਾ ਗਿਆ ਹੈ।

  • ਕਲਾਂਇਟ ਸੰਰਚਨਾ ਗਾਇਡ ਦੇ ਭਾਗ 2.2.3 ਵਿੱਚ ਅੰਤਮ ਅਰਧ-ਵਿਰਾਮ ਨੂੰ ਅਧੂਰਾ ਛੱਡਿਆ ਗਿਆ ਸੀ, ਜਦੋਂ ਕਿ ਸੰਕਟਕਾਲੀਨ ਸੁਰੱਖਿਆ ਲਈ ਬਹੁਤੇ ਸੈਟੇਲਾਇਟਾਂ ਨੂੰ ਵੇਖਾਇਆ ਜਾਦਾ ਹੈ, ਇਹ ਅਰਧ-ਵਿਰਾਮ ਜਦੋਂ ਵੀ ਲੋੜ ਹੁੰਦੀ ਹੈ, ਜੋੜੇ ਜਾਦੇ ਹਨ।